+1(604)572-5577
  
(0)

1984 Delhi Sikh Genocide Victim Gets a Bicycle to Further his Small Business of Embroidery

ਦਿੱਲੀ ਸਿੱਖ ਕਤਲੇਆਮ ਤੋਂ ਪੀੜਤ ਪਰਮਜੀਤ ਸਿੰਘ ਨੂੰ ਨਵਾਂ ਸਾਈਕਲ ਖਰੀਦ ਕੇ ਦਿੱਤਾ ਗਿਆ

(July 30, 2017)AMRITSAR - ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਭਰ ਵਿੱਚ ਜਿੱਥੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਸਿੱਖ ਬੀਬੀਆਂ ਦੀ ਬੇਪਤੀ ਕੀਤੀ ਗਈ, ਉੱਥੇ ਨਾਲ ਸਿੱਖਾਂ ਦੇ ਘਰਾਂ ਅਤੇ ਬਿਜ਼ਨਸ ਨੂੰ ਵੀ ਤਬਾਹ ਕੀਤਾ ਗਿਆ। ਦਿੱਲੀ ਸਿੱਖ ਕਤਲੇਆਮ ਵਿੱਚ ਸਿੱਖਾਂ ਦੇ ਘਰਾਂ ਅਤੇ ਕਾਰੋਬਾਰੀ ਥਾਵਾਂ ਨੂੰ ਨਿਸ਼ਾਨਾਂ ਬਣਾ ਕੇ ਲੁੱਟਿਆ ਗਿਆ, ਅੱਗਾਂ ਲਾਈਆਂ ਗਈਆਂ, ਜਿਸ ਦੇ ਮਾਰੇ ਸਿੱਖ ਅਜੇ ਵੀ ਪੈਰਾਂ ਸਿਰ ਨਹੀਂ ਹੋਏ ਅਤੇ ਆਪਣੇ ਆਪ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਜਦੋ-ਜੋਹਦ ਕਰ ਰਹੇ ਹਨ। ਅਜਿਹੀ ਹੀ ਜਦੋ-ਜਹਿਦ ਵਿੱਚ ਲੱਗਿਆ ਹੈ ਦਿੱਲੀ ਸਿੱਖ ਕਤਲੇਆਮ ਤੋਂ ਪੀੜਤ ਸਵ. ਪ੍ਰੀਤਮ ਸਿੰਘ ਦਾ ਪਰਿਵਾਰ।ਇਸ ਸਮੇਂ ਗੁਰੁ ਨਗਰੀ ਅੰਮ੍ਰਿਤਸਰ ਵਿਖੇ ਰਹਿ ਰਹੇ ਪ੍ਰੀਤਮ ਸਿੰਘ ਦੇ ਪੁੱਤਰ ਪਰਮਜੀਤ ਸਿੰਘ ਦੇ ਇੱਕ ਪੁੱਤਰ ਅਤੇ ਧੀ ਹੈ।

ਪਰਮਜੀਤ ਸਿੰਘ ਕਢਾਈ ਦਾ ਕੰਮ ਕਰਦਾ ਹੈ, ਜਿਸਤੋਂ 8-9 ਹਜ਼ਾਰ ਰੁਪਏ ਮਹੀਨਾ ਉਹ ਕਮਾ ਲੈਂਦਾ ਹੈ, ਉਨ੍ਹਾਂ ਦੀ ਧਰਮ ਪਤਨੀ ਸਰਕਾਰੀ ਸਕੂਲ ਵਿੱਚ ਮਿਡ-ਡੇ-ਮੀਲ ਵਰਕਰ ਵਜੋਂ ਕੰਮ ਕਰਦੇ ਹਨ ਅਤੇ ਸਕੂਲ਼ ਉਨ੍ਹਾਂ 1200 ਮਹੀਨਾ ਤਨਖਾਹ ਦਿੰਦਾ ਹੈ।ਇਨ੍ਹਾਂ ਦਾ ਪੁੱਤਰ ਬੀਏ ਭਾਗ ਦੂਜਾ ਅਤੇ ਧੀ ਬੀਐੱਡ ਕਰ ਰਹੀ ਹੈ। ਪਰਮਜੀਤ ਸਿੰਘ ਕਢਾਈ ਦਾ ਕੰਮ ਬੂਟੀਕ ਤੋਂ ਲੈਦੇ ਅਤੇ ਕਢਾਈ ਕਰਕੇ ਕੇ ਸਾਇਕਲ ‘ਤੇ ਸਵਾਰੀ ਕਰਕੇ ਵਾਪਿਸ ਦਿੰਦੇ ਹਨ।ਪਿਛਲੇ ਸਮੇਂ ਉਨ੍ਹਾਂ ਦਾ ਸਾਇਕਲ ਚੋਰੀ ਹੋ ਗਿਆ ਸੀ, ਜਿਸ ਕਰਕੇ ਪੈਦਲ ਆਉਣ-ਜਾਣ ਵਿੱਚ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਿੱਖੀ ਅਵੈਅਰਨੈੱਸ ਫਾਉਂਡੇਸ਼ਨ ਕੈਨੇਡਾ ਵੱਲੋਂ ਪਰਮਜੀਤ ਸਿੰਘ ਨੂੰ ਨਵਾਂ ਸਾਈਕਲ ਖਰੀਦ ਕੇ ਦਿੱਤਾ ਗਿਆ ਹੈ, ਤਾਂ ਕਿ ਉਨ੍ਹਾਂ ਨੂੰ ਕੰਮ ਦੌਰਾਨ ਆਉਣਾ-ਜਾਣਾ ਸੌਖਾ ਹੋ ਜਾਵੇ।